跳到主要內容

ਭਾਈਚਾਰਕ ਸ਼ਮੂਲੀਅਤ ਪ੍ਰਸਾਰਣ ਸੇਵਾ (CIBS) ਦੀ ਵੈੱਬਸਾਈਟ ਦਾ ਪੰਜਾਬੀ ਸੰਸਕਰਣ ਵਿੱਚ ਸਿਰਫ਼ ਚੁਣੀ ਗਈ ਜਾਣਕਾਰੀ ਸ਼ਾਮਲ ਹੈ।ਤੁਸੀਂ ਸਾਡੀ ਸਾਰੀ ਵੈਬਸਾਈਟ ਸਮੱਗਰੀ ਨੂੰ ਅੰਗਰੇਜ਼ੀ, ਰਵਾਇਤੀ ਚੀਨੀ, ਜਾਂ ਸਰਲ ਚੀਨੀ ਵਿੱਚ ਵੇਖ ਸਕਦੇ ਹੋ।

CIBS ਬਾਰੇ

RTHK ਆਪਣੇ ਰੇਡੀਓ ਏਅਰਟਾਈਮ ਦੇ ਪ੍ਰਸਾਰਣ ਦਾ ਕੁਝ ਹਿੱਸਾ ਭਾਈਚਾਰੇ, ਗੈਰ-ਸਰਕਾਰੀ ਸੰਗਠਨਾਂ ਅਤੇ ਪਛੜੇ ਲੋਕਾਂ ਨੂੰ ਭਾਈਚਾਰਕ ਸ਼ਮੂਲੀਅਤ ਪ੍ਰਸਾਰਣ ਸੇਵਾ (ਕਮਿਊਨਿਟੀ ਇਨਵਲੋਵਮੈਂਟ ਬ੍ਰੌਡਕਾਸਟਿੰਗ ਸਰਵਿਸ) (CIBS) ਦੇ ਪ੍ਰਬੰਧ ਰਾਹੀਂ ਪ੍ਰਸਾਰਣ ਵਿੱਚ ਹਿੱਸਾ ਲੈਣ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨ ਲਈ ਸਮਰਪਿਤ ਕਰ ਰਿਹਾ ਹੈ।

CIBS ਦੇ ਤਹਿਤ, ਯੋਗ ਵਿਅਕਤੀ ਅਤੇ ਸੰਸਥਾਵਾਂ, ਵਿਭਿੰਨ ਨਸਲਾਂ ਦੇ ਲੋਕਾਂ ਸਮੇਤ, RTHK 'ਤੇ ਪ੍ਰਸਾਰਿਤ ਕੀਤੇ ਜਾਣ ਵਾਲੇ ਰੇਡੀਓ ਪ੍ਰੋਗਰਾਮਾਂ ਨੂੰ ਬਣਾਉਣ ਲਈ ਅਰਜ਼ੀ ਦੇ ਸਕਦੇ ਹਨ। RTHK CIBS ਅਧੀਨ ਪ੍ਰੋਗਰਾਮ ਤਿਆਰ ਕਰਨ ਲਈ ਸਫਲ ਅਰਜ਼ੀਆਂ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ।

CIBS ਇਸ ਸਮੇਂ ਹਰ ਹਫ਼ਤੇ 17 ਘੰਟੇ ਦੇ ਪ੍ਰੋਗਰਾਮ ਪ੍ਰਸਾਰਿਤ ਕਰਦਾ ਹੈ। ਉਹਨਾਂ ਵਿੱਚੋਂ, ਘੱਟ ਤੋਂ ਘੱਟ 5 ਘੰਟੇ ਘੱਟ ਗਿਣਤੀਆਂ ਦੇ ਵਿਸ਼ੇ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ ਹਨ। ਹੁਣ ਤੱਕ, ਪ੍ਰਸਾਰਣ ਪ੍ਰੋਗਰਾਮਾਂ ਦੀਆਂ ਭਾਸ਼ਾਵਾਂ ਵਿੱਚ ਕੈਂਟੋਨੀਜ਼, ਪੌਥੁੰਗੁਆ, ਅੰਗਰੇਜ਼ੀ, ਅਫ਼ਰੀਕਨ, ਅਰਬੀ, ਹੱਕਾ, ਹਿੰਦੀ, ਜਾਪਾਨੀ, ਕਰਨਾਟਕ, ਕੋਰੀਅਨ, ਨੇਪਾਲੀ, ਪੰਜਾਬੀ, ਸੰਸਕ੍ਰਿਤ, ਸਪੈਨਿਸ਼, ਤਗਾਲੋਗ, ਤਾਮਿਲ, ਤੇਲਗੂ, ਥਾਈ ਅਤੇ ਉਰਦੂ ਸ਼ਾਮਲ ਹਨ।

ਇੱਕ ਪ੍ਰਸਾਰਕ ਬਣੋ

ਸਫਲ ਬਿਨੈਕਾਰ RTHK 'ਤੇ ਪ੍ਰਸਾਰਿਤ ਕੀਤੇ ਜਾਣ ਵਾਲੇ ਰੇਡੀਓ ਪ੍ਰੋਗਰਾਮ ਤਿਆਰ ਕਰਨਗੇ। ਹਰੇਕ ਰੇਡੀਓ ਪ੍ਰੋਗਰਾਮ ਵਿੱਚ 13 ਕਿਸ਼ਤਾਂ ਹੁੰਦੀਆਂ ਹਨ। ਹਰੇਕ ਕਿਸ਼ਤ ਦੀ ਮਿਆਦ ਜਾਂ ਤਾਂ ਇੱਕ ਘੰਟਾ ਜਾਂ ਅੱਧਾ ਘੰਟਾ ਹੈ।

ਹਰ ਸਾਲ ਦੋ ਅਰਜ਼ੀਆਂ ਦੀ ਮਿਆਦ ਹੁੰਦੀ ਹੈ। ਵੇਰਵਿਆਂ ਲਈ ਕਿਰਪਾ ਕਰਕੇ CIBS ਦੀ ਵੈੱਬਸਾਈਟ cibs.rthk.hk 'ਤੇ ਤਾਜ਼ਾ ਘੋਸ਼ਣਾਵਾਂ ਦੀ ਜਾਂਚ ਕਰੋ।

ਯੋਗਤਾ ਮਾਪਦੰਡ

  • ਇਸ ਵਿੱਚ ਸ਼ਾਮਲ ਸੰਸਥਾਵਾਂ-
    • ਕੰਪਨੀ ਆਰਡੀਨੈਂਸ (ਕੈਪ. 32) ਜਾਂ (ਕੈਪ. 622) ਤਹਿਤ ਰਜਿਸਟਰ ਸੰਸਥਾਵਾਂ);
    • ਸੋਸਾਇਟੀਜ਼ ਆਰਡੀਨੈਂਸ ਤਹਿਤ ਰਜਿਸਟਰ ਸੰਸਥਾਵਾਂ (ਕੈਪ. 151);
    • ਚੈਰੀਟੇਬਲ ਸੰਸਥਾਵਾਂ ਜਿਨ੍ਹਾਂ ਨੂੰ ਇਨਲੈਂਡ ਰੈਵੇਨਿਊ ਆਰਡੀਨੈਂਸ (ਕੈਪ. 112) ਦੀ ਧਾਰਾ 88 ਤਹਿਤ ਟੈਕਸ ਤੋਂ ਛੋਟ ਦਿੱਤੀ ਗਈ ਹੈ; ਅਤੇ
    • ਉਪਰੋਕਤ ਸਾਰੀਆਂ ਸੰਸਥਾਵਾਂ ਦੀ ਐਸੋਸੀਏਸ਼ਨ ਦੇ ਮੈਂਬਰ।
  • ਵਿਅਕਤੀ, ਅਰਜ਼ੀ ਦੇ ਸਮੇਂ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਾਂਗਕਾਂਗ ਨਿਵਾਸੀ ਹੋਣੇ ਚਾਹੀਦੇ ਹਨ।

ਅਰਜ਼ੀ ਫਾਰਮ
ਤੁਹਾਨੂੰ ਤਿਆਰੀ ਕਰਨ ਦੀ ਲੋੜ ਹੈ:

  1. ਕਿਸੇ ਸੰਸਥਾ ਦੀ ਰਜਿਸਟ੍ਰੇਸ਼ਨ ਦਾ ਸਰਟੀਫਿਕੇਟ (ਸੰਸਥਾ 'ਤੇ ਲਾਗੂ)
  2. ਪ੍ਰੋਗਰਾਮ ਸੰਖੇਪ
  3. 13 ਕਿਸ਼ਤਾਂ ਦਾ ਵੇਰਵਾ
  4. ਇੱਕ ਜੁਬਾਨੀ ਪੇਸ਼ਕਾਰੀ ਦੀ ਫਾਇਲ ਜੋ 3 ਮਿੰਟਾਂ ਤੋਂ ਵੱਧ ਨਾ ਹੋਵੇ
  5. ਪ੍ਰੋਡਕਸ਼ਨ ਮੈਂਬਰਾਂ ਦੀ ਸੂਚੀ
  6. ਉਤਪਾਦਨ ਬਜਟ

ਅਰਜ਼ੀ ਪ੍ਰਕਿਰਿਆ

  1. CIBS ਦੀ ਵੈੱਬਸਾਈਟ 'ਤੇ ਖਾਤੇ ਲਈ ਰਜਿਸਟਰ ਕਰੋ, ਅਰਜ਼ੀ ਫਾਰਮ ਭਰੋ ਅਤੇ ਆਖਰੀ ਮਿਤੀ ਤੱਕ ਜਮ੍ਹਾਂ ਕਰੋ।
  2. ਸਕੱਤਰੇਤ ਦੁਆਰਾ ਅਰਜ਼ੀਆਂ ਦੀ ਵੈਧਤਾ ਦੀ ਜਾਂਚ
  3. ਪਹਿਲੇ ਗੇੜ ਦੀ ਚੋਣ:
    ਪਹਿਲੇ ਗੇੜ ਦੀ ਚੋਣ ਵਿੱਚ ਹਰੇਕ ਅਰਜ਼ੀ ਦੁਆਰਾ ਪ੍ਰਾਪਤ ਕੀਤੇ ਅੰਕਾ 'ਤੇ ਪਹੁੰਚਣ ਲਈ ਜਨਤਕ ਵੋਟਿੰਗ (25% ਦੀ ਗਿਣਤੀ ਲਈ) ਅਤੇ ਮੁਲਾਂਕਣਕਰਤਾਵਾਂ (75% ਦੀ ਗਿਣਤੀ ਲਈ) ਦੇ ਅੰਕਾ ਨੂੰ ਜੋੜਨਾ। ਚੋਣ ਕਮੇਟੀ ਇੰਟਰਵਿਊ ਲਈ ਭਾਗ ਲੈਣ ਵਾਲਿਆਂ ਦੀ ਸੂਚੀ ਨੂੰ ਸ਼ਾਰਟਲਿਸਟ ਕਰੇਗੀ।
  4. ਦੂਜੇ ਗੇੜ ਦੀ ਚੋਣ:
    ਚੋਣ ਕਮੇਟੀ ਇੰਟਰਵਿਊ ਸੂਚੀ ਵਿੱਚ ਬਿਨੈਕਾਰਾਂ ਦੀ ਇੰਟਰਵਿਊ ਕਰੇਗੀ।
  5. ਅਰਜ਼ੀ ਦਾ ਨਤੀਜਾ ਬਿਨੈਕਾਰਾਂ ਨੂੰ ਈਮੇਲ ਦੁਆਰਾ ਭੇਜਿਆ ਜਾਵੇਗਾ ਅਤੇ CIBS ਦੀ ਵੈੱਬਸਾਈਟ 'ਤੇ ਘੋਸ਼ਿਤ ਕੀਤਾ ਜਾਵੇਗਾ।
  6. ਸਫਲ ਬਿਨੈਕਾਰਾਂ ਨੂੰ ਇੱਕ ਸੁਵਿਧਾ ਗੱਲਬਾਤ ਵਿੱਚ ਸ਼ਾਮਲ ਹੋਣ ਅਤੇ RTHK ਨਾਲ ਇਕਰਾਰਨਾਮੇ 'ਤੇ ਦਸਤਖਤ ਕਰਨ ਦੀ ਲੋੜ ਹੁੰਦੀ ਹੈ।

ਵੇਰਵਿਆਂ ਲਈ ਕਿਰਪਾ ਕਰਕੇ CIBS ਦੀ ਹੈਂਡਬੁੱਕ ਦੇਖੋ।